Wednesday, December 25, 2019

ਮਸਾਲਾ ਚਿਕਨ ਫ੍ਰਾਈ



ਜ਼ਰੂਰੀ ਸਾਮਾਨ

ਅੱਠ ਦੱਸ ਚਿਕਨ ਪੀਸ
ਇੱਕ ਪਿਆਜ ਸਲਾਈਸ ਕੱਟਿਆ ਹੋਇਆ
ਪੰਜ ਛੇ ਕਲੀਆਂ ਲਸਣ ਕੱਦੂਕਸ ਕੀਤੀ ਹੋਈਆਂ
ਪੰਜ ਹਰੀ ਮਿਰਚ ਕੱਟੀ ਹੋਈ ਬਰੀਕ
ਦੋ ਨਿੰਬੂ ਰਸ
ਇੱਕ ਟਮਾਟਰ ਗੋਲ ਅਕਾਰ ਵਿੱਚ ਕੱਟਿਆ ਹੋਇਆ
ਦੋ ਕੱਪ ਬੇਸਨ
ਇਕ ਛੋਟਾ ਚਮਚ ਲਾਲ ਮਿਰਚ ਪਾਊਡਰ
ਇਕ ਛੋਟਾ ਚਮਚ ਜੀਰਾ ਪਾਊਡਰ
ਦੋ ਚਮਚ ਹਰਾ ਧਨੀਆਂ ਕੱਟਿਆ ਹੋਇਆ
ਪੰਜ ਕਰੀ ਪੱਤਾ
ਚਾਰ ਚਮਚ ਤੇਲ
ਨਮਕ ਸਵਾਦ ਅਨੁਸਾਰ

ਵਿਧੀ

1.ਸਭ ਤੋਂ ਪਹਿਲਾਂ ਚਿਕਨ ਪੀਸ ਵਿੱਚ ਕਿਸੇ ਸਲਾਈ ਦਾ ਕਾਂਟੇ ਵਾਲੇ ਚਮਚ ਦੀ ਮਦਦ ਨਾਲ ਸੁਰਾਖ ਕਰ ਲਓ,ਜਿਸ ਨਾਲ ਇਸ ਦੇ ਅੰਦਰ ਮਸਾਲਾ ਚਲਾ ਜਾਵੇ।
2.ਹੁਣ ਚਿਕਨ ਨੂੰ ਨਮਕ, ਲਾਲ ਮਿਰਚ ਪਾਊਡਰ ਅਤੇ ਨਿੰਬੂ ਦੇ ਰਸ ਨਾਲ ਮੈਰੀਨੇਟ ਕਰੋ ਤੇ ਫਰਿਜ਼ ਵਿੱਚ ਤਕਰੀਬਨ ਇੱਕ ਘੰਟੇ ਲਈ ਰੱਖ ਦਓ।
3.ਇੱਕ ਬਾਉਲ ਵਿੱਚ ਬੇਸਨ, ਹਰੀ ਮਿਰਚ, ਪਿਆਜ਼, ਲਸਣ, ਕੜੀ ਪੱਤਾ, ਹਰਾ ਧਨੀਆਂ ਅਤੇ ਜੀਰਾ ਪਾਊਡਰ ਪਾਓ ਫਿਰ ਥੋੜ੍ਹਾ ਜਿਹਾ ਪਾਣੀ ਮਿਲਾ ਕੇ ਪੇਸਟ ਬਣਾ ਲਓ।
4.ਇਸ ਵਿੱਚ ਚਿਕਨ ਪੀਸ ਪਾ ਕੇ ਚੰਗੀ ਤਰਾਂ ਲਪੇਟ ਲਓ ।
5.ਹੁਣ ਇੱਕ ਪੈਨ ਵਿਚ ਤੇਲ ਪਾ ਕੇ ਮੀਡੀਅਮ ਆਂਚ ਤੇ ਰੱਖੋ, ਜਦ ਤੇਲ ਬਿਲਕੁਲ ਗਰਮ ਹੋ ਜਾਵੇ ਤਾਂ ਇਸ ਵਿਚ ਚਿਕਨ ਪੀਸ ਨੂੰ ਫ੍ਰਾਈ ਕਰੋ।
6.ਚਿਕਨ ਨੂੰ ਦਸ ਪੰਦਰਾਂ ਮਿੰਟ ਹੋਲੀ ਆਂਚ ਤੇ ਪਕਾਓ।
7.ਲਓ ਜੀ ਤਿਆਰ ਹੋ ਗਿਆ ਹੈ ਫਰਾਇਡ ਚਿਕਨ, ਇਸ ਨੂੰ ਪਿਆਜ਼ ਤੇ ਟਮਾਟਰ ਨਾਲ ਸਰਵ ਕਰੋ।

No comments:

Post a Comment