Friday, November 6, 2020

ਬਟਰ ਚਿਕਨ


<ਜ਼ਰੂਰੀ ਸਾਮਾਨ>

1 ਕੱਪ ਦਹੀਂ

ਇੱਕ ਕਿਲੋ ਚਿਕਨ ਥਾਈਜ਼

ਇੱਕ ਵੱਡਾ ਚਮਚ ਨਿੰਬੂ ਦਾ ਰਸ

ਇੱਕ ਚਮਚ ਹਲਦੀ

1 ਚਮਚ ਗਰਮ ਮਸਾਲਾ

1 ਚਮਚ ਜੀਰਾ ਭੁੰਨਿਆ ਹੋਇਆ ਅਤੇ ਪੀਸਿਆ ਹੋਇਆ

ਇੱਕ ਚਮਚ ਪੀਸੀ ਹੋਈ ਕਸੂਰੀ ਮੇਥੀ

ਕੱਪ ਮੱਖਣ ਬਿਨਾਂ ਨਮਕ ਵਾਲਾ

ਦੋ ਕੱਪ ਪਿਆਜ਼ ਦਾ ਪੇਸਟ

ਇੱਕ ਕੱਪ ਟਮਾਟਰ ਪੇਸਟ ਪਿਓਰੀ

ਦੋ ਵੱਡੇ ਚਮਚ ਅਦਰਕ ਲਸਣ ਪੇਸਟ

ਇਕ ਕੱਪ ਕ੍ਰੀਮ

ਤਿੰਨ ਕੱਪ ਚਿਕਨ ਸਟਾਕ

ਇੱਕ ਚਮਚ ਜ਼ੀਰਾ

ਇਕ ਟੁਕੜਾ ਦਾਲਚੀਨੀ ਓਖਲੀ ਵਿੱਚ ਕੁਟੀ ਹੋਈ

ਸਵਾਦ ਅਨੁਸਾਰ ਲਾਲ ਮਿਰਚ ਪਾਊਡਰ

ਸਵਾਦ ਅਨੁਸਾਰ ਨਮਕ

ਹਰਾ ਧਨੀਆਂ

ਤੇਲ


<ਸਜਾਵਟ ਦੇ ਲਈ>

ਬਟਰ ਚਿਕਨ ਨੂੰ ਬਰੀਕ ਕੱਟੇ ਹੋਏ ਹਰੇ ਧਨੀਆਂ ਪੱਤੀਆਂ ਅਤੇ ਕਰੀਮ ਨਾਲ ਸਜਾਓ


<ਵਿਧੀ>

ਇੱਕ ਬਰਤਨ ਵਿੱਚ ਦਹੀਂ, ਨਿੰਬੂ ਦਾ ਰਸ, ਹਲਦੀ, ਗਰਮ ਮਸਾਲਾ ਪਾਊਡਰ ਅਤੇ ਪੀਸਿਆ ਹੋਇਆ ਭੁੰਨਿਆ ਜੀਰਾ ਪਾਓ ਅਤੇ ਸਾਰੇ ਸਾਮਾਨ ਨੂੰ ਚੰਗੀ ਤਰ੍ਹਾਂ ਫ਼ੈਟਦੇ ਹੋਏ ਮਿਕਸ ਕਰ ਲਓ।

ਹੁਣ ਦਹੀਂ ਮਿਸ਼ਰਣ ਵਿੱਚ ਚਿਕਨ ਥਾਈਜ਼ ਪਾ ਕੇ ਇੱਕ ਚਮਚ ਨਾਲ ਮਿਲਾਓ , ਫਿਰ ਚਿਕਨ ਨੂੰ ਮੈਰੀਨੇਟ ਕਰਨ ਲਈ ਫਰਿੱਜ ਵਿੱਚ ਇੱਕ ਦਿਨ ਤੱਕ ਰੱਖੋ।

ਅਗਲੇ ਦਿਨ ਗੈਸ ਤੇ ਇੱਕ ਪੈਨ ਵਿਚ ਤੇਲ ਗਰਮ ਕਰੋ, ਫਿਰ ਮੱਧਮ ਆਂਚ ਤੇ ਗਰਮ ਤੇਲ ਵਿੱਚ ਮੱਖਣ ਪਾ ਕੇ ਪਿਘਲਾਓ , ਇਸਦੇ ਬਾਅਦ ਮੱਖਣ ਵਿੱਚ ਜੀਰਾ ਅਤੇ ਦਾਲਚੀਨੀ ਪਾ ਕੇ ਭੁੰਨੋ, ਜਿਵੇਂ ਹੀ ਜੀਰਾ ਚਟਕਣ ਲਗੇ ਤਾਂ ਉਸ ਵਿੱਚ ਪਿਆਜ਼ ਪਾ ਕੇ ਫ੍ਰਾਈ ਕਰ ਲਓ।

ਜਦ ਪਿਆਜ਼ ਹਲਕਾ ਸੁਨਹਿਰਾ ਹੋ ਜਾਵੇ ਹੋ ਜੋ ਉਸ ਵਿੱਚ ਅਦਰਕ ਲਸਣ ਪੇਸਟ ਪਾ ਕੇ ਭੁੰਨੋ।

ਹੁਣ ਗਰੇਵੀ ਵਿੱਚ ਟਮਾਟਰ ਪੇਸਟ ਪਿਓਰੀ, ਕਰੀਮ, ਲਾਲ ਮਿਰਚ ਅਤੇ ਨਮਕ ਪਾ ਕੇ ਪੰਜ ਮਿੰਟ ਤੱਕ ਮੀਡੀਆਂ ਆਂਚ ਤੇ ਪਕਾਓ।

ਜਦ ਗਰੇਵੀ ਵਿੱਚ ਤੇਲ ਅਲੱਗ ਹੁੰਦਾ ਨਜ਼ਰ ਆਵੇ ਉਦੋਂ ਉਸ ਵਿੱਚ ਮੈਰੀਨੇਟ ਕੀਤੇ ਹੋਏ ਚਿਕਨ ਥਾਈਜ਼ ਪਾ ਕੇ ਇੱਕ ਵੱਡੇ ਚਮਚ ਨਾਲ ਚਲਾਉਂਦੇ ਹੋਏ ਦੋ ਮਿੰਟ ਤੱਕ ਮਿਕਸ ਕਰੋ।

ਇਸ ਦੇ ਬਾਅਦ ਚਿਕਨ ਵਿੱਚ ਚਿਕਨ ਸਟਾਕ ਪਾਓ, ਇੱਕ ਉਬਾਲ ਆਉਣ ਤੋਂ ਬਾਅਦ ਆਂਚ ਹੌਲੀ ਕਰ ਦਓ ਤੇ ਚਿਕਨ ਨੂੰ ਪੰਦਰਾਂ ਤੋਂ ਵੀਹ ਮਿੰਟ ਤੱਕ ਬਿਨਾਂ ਢੱਕੇ ਪੱਕਣ ਦਓ , ਵਿੱਚ ਵਿੱਚ ਚਿਕਨ ਨੂੰ ਵੱਡੇ ਚਮਚ ਨਾਲ ਹਿਲਾਉਂਦੇ ਰਹੋ।

ਚਿਕਨ ਚੰਗੀ ਤਰ੍ਹਾਂ ਪੱਕ ਜਾਵੇ ਉਦੋਂ ਉਸ ਵਿੱਚ ਕਸੂਰੀ ਮੇਥੀ ਮਿਲਾਓ ਅਤੇ ਫਿਰ ਚਿਕਨ ਨੂੰ ਦੋ ਮਿੰਟ ਤੱਕ ਹੋਰ ਪਕਾ ਕੇ ਗੈਸ ਬੰਦ ਕਰ ਦਓ।

ਬਟਰ ਚਿਕਨ ਤਿਆਰ ਹੈ , ਹੁਣ ਬਿਨਾਂ ਦੇਰੀ ਕੀਤੇ ਇਸ ਨੂੰ ਖਾਣ ਦੀ ਥਾਲੀ ਵਿੱਚ ਸਰਵ ਕਰੋ।

ਮਸਾਲਾ ਚਿਕਨ ਫਰਾਈ

 ਮਸਾਲਾ ਚਿਕਨ ਫ੍ਰਾਈ

<ਜ਼ਰੂਰੀ ਸਾਮਾਨ>

ਅੱਠ ਦੱਸ ਚਿਕਨ ਪੀਸ

ਇੱਕ ਪਿਆਜ ਸਲਾਈਸ ਕੱਟਿਆ ਹੋਇਆ

ਪੰਜ ਛੇ ਕਲੀਆਂ ਲਸਣ ਕੱਦੂਕਸ ਕੀਤੀ ਹੋਈਆਂ 

ਪੰਜ ਹਰੀ ਮਿਰਚ ਕੱਟੀ ਹੋਈ ਬਰੀਕ

ਦੋ ਨਿੰਬੂ ਰਸ

ਇੱਕ ਟਮਾਟਰ ਗੋਲ ਅਕਾਰ ਵਿੱਚ ਕੱਟਿਆ ਹੋਇਆ

ਦੋ ਕੱਪ ਬੇਸਨ

ਇਕ ਛੋਟਾ ਚਮਚ ਲਾਲ ਮਿਰਚ ਪਾਊਡਰ

ਇਕ ਛੋਟਾ ਚਮਚ ਜੀਰਾ ਪਾਊਡਰ

ਦੋ ਚਮਚ ਹਰਾ ਧਨੀਆਂ ਕੱਟਿਆ ਹੋਇਆ

ਪੰਜ ਕਰੀ ਪੱਤਾ

ਚਾਰ ਚਮਚ ਤੇਲ

ਨਮਕ ਸਵਾਦ ਅਨੁਸਾਰ


<ਵਿਧੀ>

ਸਭ ਤੋਂ ਪਹਿਲਾਂ ਚਿਕਨ ਪੀਸ ਵਿੱਚ ਕਿਸੇ ਸਲਾਈ ਦਾ ਕਾਂਟੇ ਵਾਲੇ ਚਮਚ ਦੀ ਮਦਦ ਨਾਲ ਸੁਰਾਖ ਕਰ ਲਓ,ਜਿਸ ਨਾਲ ਇਸ ਦੇ ਅੰਦਰ ਮਸਾਲਾ ਚਲਾ ਜਾਵੇ।

ਹੁਣ ਚਿਕਨ ਨੂੰ ਨਮਕ, ਲਾਲ ਮਿਰਚ ਪਾਊਡਰ ਅਤੇ ਨਿੰਬੂ ਦੇ ਰਸ ਨਾਲ ਮੈਰੀਨੇਟ ਕਰੋ ਤੇ ਫਰਿਜ਼ ਵਿੱਚ ਤਕਰੀਬਨ ਇੱਕ ਘੰਟੇ ਲਈ ਰੱਖ ਦਓ।

ਇੱਕ ਬਾਉਲ ਵਿੱਚ ਬੇਸਨ, ਹਰੀ ਮਿਰਚ, ਪਿਆਜ਼, ਲਸਣ, ਕੜੀ ਪੱਤਾ, ਹਰਾ ਧਨੀਆਂ ਅਤੇ ਜੀਰਾ ਪਾਊਡਰ ਪਾਓ ਫਿਰ ਥੋੜ੍ਹਾ ਜਿਹਾ ਪਾਣੀ ਮਿਲਾ ਕੇ ਪੇਸਟ ਬਣਾ ਲਓ।

ਇਸ ਵਿੱਚ ਚਿਕਨ ਪੀਸ ਪਾ ਕੇ ਚੰਗੀ ਤਰਾਂ ਲਪੇਟ ਲਓ। ਹੁਣ ਇੱਕ ਪੈਨ ਵਿਚ ਤੇਲ ਪਾ ਕੇ ਮੀਡੀਅਮ ਆਂਚ ਤੇ ਰੱਖੋ, ਜਦ ਤੇਲ ਬਿਲਕੁਲ ਗਰਮ ਹੋ ਜਾਵੇ ਤਾਂ ਇਸ ਵਿਚ ਚਿਕਨ ਪੀਸ ਨੂੰ ਫ੍ਰਾਈ ਕਰੋ।

ਚਿਕਨ ਨੂੰ ਦਸ ਪੰਦਰਾਂ ਮਿੰਟ ਹੋਲੀ ਆਂਚ ਤੇ ਪਕਾਓ।

ਲਓ ਜੀ ਤਿਆਰ ਹੋ ਗਿਆ ਹੈ ਫਰਾਇਡ ਚਿਕਨ, ਇਸ ਨੂੰ ਪਿਆਜ਼ ਤੇ ਟਮਾਟਰ ਨਾਲ ਸਰਵ ਕਰੋ।